24-0121 ਮੈਂਨੂੰ ਮਸੀਹ ਕਹੇ ਜਾਣ ਵਾਲੇ ਯਿਸ਼ੂ ਦੇ ਨਾਲ ਕੀ ਕਰਨਾ ਚਾਹੀਦਾ ਹੈ?

BranhamTabernacle.org

ਪਿਆਰੇ ਟੇਪ ਪ੍ਰੇਮੀਊਂ,

ਅਸੀਂ ਇਸ ਸੰਦੇਸ਼ ਨੂੰ ਪੂਰੇ ਦਿਲ ਨਾਲ ਪਿਆਰ ਕਰਦੇ ਹਾਂ। ਗੰਨੇ ਦੀ ਮਿਠਾਸ ਵਾਂਗ ਇਹ ਰੱਬ ਦੀ ਮਿਠਾਸ ਹੈ। ਇਹ ਪਰਮੇਸ਼ੁਰ ਦਾ ਬਚਨ ਹੈ ਜੋ ਬਹੁਤ ਚੰਗੀ ਤਰ੍ਹਾਂ ਸਾਬਤ ਹੋਇਆ ਹੈ, ਅਤੇ ਬਾਰ ਬਾਰ ਸਾਬਤ ਹੁੰਦਾ ਆਇਆ ਹੈ। ਇਹ ਸੰਦੇਸ਼ ਪਰਮੇਸ਼ੁਰ ਦੇ ਬਚਨ ਦਾ ਜਵਾਬ ਹੈ। ਇਹ ਉਹੀ ਮਸਹ ਕੀਤਾ ਹੋਇਆ ਮਸੀਹ ਹੈ, ਸਾਡੇ ਦਿਨ ਲਈ ਮਸਹ ਕੀਤਾ ਹੋਇਆ ਸ਼ਬਦ।

ਸਾਨੂੰ ਇੱਥੇ ਪਰਮੇਸ਼ੁਰ ਦਾ ਪ੍ਰਮਾਣਿਤ ਬਚਨ ਮਿਲਿਆ ਹੈ, ਇਹ ਪ੍ਰਮਾਣਿਤ ਕਰਦੇ ਹੋਏ, ਆਤਮਾ ਦੁਆਰਾ ਸਾਬਤ ਕਰਦੇ ਹੋਏ, ਕਿ ਉਸਨੇ ਸਾਨੂੰ ਪ੍ਰਾਪਤ ਕੀਤਾ ਹੈ ਅਤੇ ਸਾਨੂੰ ਪਵਿੱਤਰ ਆਤਮਾ ਦਾ ਬਪਤਿਸਮਾ ਦਿੱਤਾ ਹੈ। ਅਸੀਂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਿਆ ਹੈ. ਉਹੀ ਇੰਜੀਲ, ਉਹੀ ਚਿੰਨ੍ਹ, ਉਹੀ ਅਚੰਭੇ, ਉਹੀ ਸੇਵਕਾਈ, ਇੱਥੋਂ ਤੱਕ ਕਿ ਉਹੀ ਅੱਗ ਦਾ ਥੰਮ੍ਹ ਜੋ ਸਾਡੇ ਸਾਹਮਣੇ ਦਿਖਾਈ ਦਿੰਦਾ ਹੈ,  ਚਿੰਨ੍ਹ ਅਤੇ ਅਚੰਭੇ ਦਿਖਾਉਂਦੇ ਹੋਏ। ਇੱਥੇ ਕੋਈ ਬਹਾਨਾ ਨਹੀਂ, ਕਿਤੇ ਵੀ ਨਹੀਂ .


ਇਹ ਰੱਬ ਅਤੇ ਉਸਦੀ ਲਾੜੀ ਨਾਲ ਏਕਤਾ ਦਾ ਸਮਾਂ ਹੈ। ਮਸੀਹ ਦੀ ਲਾੜੀ ਨੂੰ ਬੁਲਾਇਆ ਗਿਆ ਹੈ. ਅਸੀਂ ਪਰਮੇਸ਼ੁਰ ਦੇ ਰਾਜ ਵਿੱਚ ਮੋਹਰਬੰਦ ਕਰ ਦਿਤੇ ਗਏ ਹਾਂ. ਕਾਰੀਗਰ ਇੱਥੇ ਸਿਰਫ਼ ਗਤੀਸ਼ੀਲਤਾ ਦੀ ਉਡੀਕ ਕਰ ਰਹੇ ਹਨ ਜੋ ਸਾਨੂੰ ਇਸ ਧਰਤੀ ਤੋਂ ਮਹਿਮਾ, ਰੈਪਚਰ ਵਿੱਚ ਲੈ ਜਾਵੇਗਾ।

ਉਹ ਗਤੀਸ਼ੀਲਤਾ ਪਵਿੱਤਰ ਆਤਮਾ ਦਾ ਦੁਬਾਰਾ ਭਰਨਾ ਹੈ. ਚੋਟੀ ਦਾ ਪੱਥਰ ਹੇਠਾਂ ਆ ਜਾਵੇਗਾ ਅਤੇ ਦੇਹ ਨਾਲ ਮਿਲ ਜਾਵੇਗਾ। ਫਿਰ, ਜਦੋਂ ਸਿਰ ਅਤੇ ਦੇਹ ਇਕੱਠੇ ਹੋ ਜਾਂਦੇ ਹਨ, ਤਾਂ ਪਵਿੱਤਰ ਆਤਮਾ ਦੀ ਪੂਰੀ ਸ਼ਕਤੀ ਸਾਨੂ ਸਾਰਿਆਂ ਨੂੰ ਉਭਾਰੇਗੀ ਅਤੇ ਮਸੀਹ ਵਿੱਚ ਮਰੇ ਹੋਏ ਲੋਕ ਉਸਦੀ ਪਵਿੱਤਰਤਾ ਦੀ ਸੁੰਦਰਤਾ ਵਿੱਚ ਜੀ ਉੱਠਣਗੇ, ਅਤੇ ਅਸਮਾਨ ਵਿੱਚ ਉਡਾਰੀ ਭਰਨਗੇ।

ਉਹ ਘੜੀ ਤੇਜ਼ੀ ਨਾਲ ਨੇੜੇ ਆ ਰਹੀ ਹੈ। ਸਮਾਂ ਖਤਮ ਹੋਣ ਲੱਗਿਆ ਹੈ। ਅੰਤਮ ਫੈਸਲੇ ਲਏ ਜਾਣੇ ਹਨ। ਤੁਸੀਂ ਸਾਡੇ ਸਮੇਂ ਦੇ ਮਸਹ ਕੀਤੇ ਹੋਏ ਬਚਨ ਨਾਲ ਕੀ ਕਰੋਗੇ? ਸਮੇਂ ਦੇ ਸੰਦੇਸ਼ ‘ਤੇ ਤੁਸੀਂ ਕਿਵੇਂ ਖੜੇ ਹੋ?

ਕੀ ਤੁਸੀਂ ਕਹੋਗੇ: “ਮੈਂ ਸੰਦੇਸ਼ ਵਿੱਚ ਵਿਸ਼ਵਾਸ ਕਰਦਾ ਹਾਂ। ਮੈਂ ਵਿਸ਼ਵਾਸ ਕਰਦਾ ਹਾਂ ਕਿ ਰੱਬ ਨੇ ਇੱਕ ਨਬੀ ਭੇਜਿਆ ਹੈ।

ਇੰਨਾ ਦੂਰ ਨਾ ਆਓ, ਕਹੋ, “ਮੈਂ ਸੰਦੇਸ਼ ਨੂੰ ਮੰਨਦਾ ਹਾਂ।” ਤੁਸੀਂ ਦੂਤ ਦਾ ਹੁਕਮ ਮੰਨਦੇ ਹੋ।

ਜੇਕਰ ਤੁਹਾਨੂੰ ਦੂਤ ਦੀ ਪਾਲਣਾ ਕਰਨੀ ਚਾਹੀਦੀ ਹੈ: ਧਿਆਨ ਦਵੋ, ਉਸਨੇ ਕਿਹਾ ਕਿ ਦੂਤ ਦੀ ਪਾਲਣਾ ਕਰੋ. ਫਿਰ ਦੂਤ ਦੁਆਰਾ ਕਹੇ ਗਏ ਹਰ ਬਚਨ ਤੇ ਵਿਸ਼ਵਾਸ ਕਰਨਾ ਅਤੇ ਸੁਣਨਾ ਕਿੰਨਾ ਮਹੱਤਵਪੂਰਨ ਹੈ?

ਤੁਸੀਂ ਕਹਿੰਦੇ ਹੋ, “ਠੀਕ ਹੈ, ਮੈਂ ਕਹੇ ਹੋਏ ਹਰ ਸ਼ਬਦ ‘ਤੇ ਵਿਸ਼ਵਾਸ ਕਰਦਾ ਹਾਂ, ਭਾਈ ਬ੍ਰੈਨਹੈਮ ।” ਇਹ ਚੰਗਾ ਹੈ, ਪਰ ਇਹ ਸਿਰਫ਼ -ਇਹ ਸਿਰਫ਼ ਪੜ੍ਹਨ ਦੇ ਯੋਗ ਹੋਣਾ ਹੈ।

ਲੋਕ ਟੇਪਾਂ ਨਾਲ ਸੰਤੁਸ਼ਟ ਕਿਉਂ ਨਹੀਂ ਹੋ ਸਕਦੇ? ਹਰ ਕੋਈ ਨਬੀ ਨਹੀਂ ਹੋ ਸਕਦਾ। ਇੱਥੇ ਸਿਰਫ਼ ਇੱਕ ਨਬੀ ਹੈ, ਅਤੇ ਸ਼ਬਦ ਉਸ ਨਬੀ ਕੋਲ ਆਉਂਦਾ ਹੈ।

ਚਰਚ ਨੇ ਉਦੋਂ ਤੱਕ ਵਧੀਆ ਕੰਮ ਕੀਤਾ ਜਦੋਂ ਤੱਕ ਓਹਨਾ ਨੇ ਇਸ ਤੇ ਸਵਾਲ ਚੁੱਕਣਾ ਸ਼ੁਰੂ ਨਹੀਂ ਕੀਤਾ; ਜਾਂ ਉਨ੍ਹਾਂ ਨੂੰ ਦੱਸਣ ਲਈ ਵੱਖੋ-ਵੱਖਰੀਆਂ ਆਵਾਜ਼ਾਂ ਚਾਹੁੰਦੇ ਸਨ, ਅਤੇ ਉਨ੍ਹਾਂ ਨੂੰ ਵਿਆਖਿਆ ਕਰਨਾ ਚਾਹੁੰਦੇ ਸਨ, ਜੋ ਉਸ ਨਬੀ ਨੇ ਕਿਹਾ ਸੀ। ਉਹ ਇੱਕ ਆਧੁਨਿਕ ਕੋਰਹ ਅਤੇ ਦਾਥਾਨ ਚਾਹੁੰਦੇ ਸਨ।

ਦੇਖੋ, ਇਹ ਸ਼ਬਦ ਦੇ ਥੋੜੇ ਜਿਹੇ ਗਲਤ ਅਰਥਾਂ ਨਾਲ ਸ਼ੁਰੂ ਹੋਇਆ ਸੀ, ਅਤੇ, ਉਹੀ ਗੱਲ, ਇਹ ਉਸੇ ਤਰ੍ਹਾਂ ਖਤਮ ਹੋ ਰਹੀ ਹੈ।

ਜੇ ਇਹ ਸ਼ਬਦ ਦੀ ਥੋੜੀ ਜਿਹੀ ਗਲਤ ਸਮਝ ਦੇ ਨਾਲ ਸ਼ੁਰੂ ਹੋਇਆ ਹੈ, ਅਤੇ ਇਸ ਨਾਲ ਇਹ ਖਤਮ ਵੀ ਹੋਵੇਗਾ, ਤਾਂ ਯਕੀਨਨ ਤੁਸੀਂ ਪਛਾਣਦੇ ਹੋ ਕਿ ਤੁਹਾਨੂੰ ਟੇਪਾਂ ਨਾਲ ਕਿਵੇਂ ਰਹਿਣਾ ਚਾਹੀਦਾ ਹੈ। ਯਕੀਨਨ ਤੁਸੀਂ ਦੇਖਦੇ ਹੋ ਕਿ ਪਰਮੇਸ਼ੁਰ ਨੇ ਇਹ ਨਿਸ਼ਚਿਤ ਕਿਉਂ ਕੀਤਾ ਕਿ ਇਹ ਸੰਦੇਸ਼ ਦੁਲਹਨ ਲਈ ਰਿਕਾਰਡ ਕੀਤਾ ਅਤੇ ਸਟੋਰ ਕੀਤਾ ਜਾਣਾ ਚਾਹੀਦਾ ਸੀ।

ਮੈਂ ਇਹ ਗੱਲਾਂ ਤੁਹਾਡੇ ਪਾਦਰੀ ਨੂੰ ਨੀਵਾਂ ਕਰਨ ਲਈ ਨਹੀਂ ਕਹਿ ਰਿਹਾ, ਜਾਂ ਇਹ ਕਹਿਣ ਲਈ ਨਹੀਂ ਕਹਿ ਰਿਹਾ ਕਿ ਆਪਣੇ ਪਾਦਰੀ ਦੀ ਗੱਲ ਨਾ ਸੁਣੋ, ਨਹੀਂ, ਪਰ ਤੁਹਾਨੂੰ ਇਹ ਪਲੇ ਦਬਾਉਣ ਅਤੇ ਟੇਪ ‘ਤੇ ਇਸ ਸੰਦੇਸ਼ ਨੂੰ ਸੁਣਨ ਦੀ ਮਹੱਤਤਾ ਨੂੰ ਦਿਖਾ ਰਿਹਾ ਹਾਂ।

ਕਿਸ ਤਰ੍ਹਾਂ ਚਰਚ ਨੂੰ ਇਸਦੀ ਦੁਬਾਰਾ, ਅਤੇ ਦੁਬਾਰਾ, ਅਤੇ ਦੁਬਾਰਾ, ਅਤੇ ਦੁਬਾਰਾ ਜਾਂਚ ਕਰਨੀ ਚਾਹੀਦੀ ਹੈ! ਅਸੀਂ ਉਸਦੇ ਆਉਣ ਦੀ ਉਡੀਕ ਕਰ ਰਹੇ ਹਾਂ। ਅਸੀਂ ਜਾਗ ਰਹੇ ਹਾਂ, ਅਸੀਂ ਜਾਣ ਦੀ ਉਡੀਕ ਕਰ ਰਹੇ ਹਾਂ। ਅਸੀਂ ਇਸ ਨੂੰ ਬਚਨ ਨਾਲ ਚੰਗੀ ਤਰ੍ਹਾਂ ਜਾਂਚਦੇ ਹਾਂ, ਨਾ ਕਿ ਕਿਸੇ ਨੇ ਕੀ ਕਿਹਾ ਹੈ। ਨਿਸ਼ਚਿਤ ਕਰੋ ਕਿ ਤੁਸੀਂ ਆਪਣੇ ਆਪ ਨੂੰ ਮਸੀਹ ਦੇ ਨਾਲ ਇੱਕ ਨਿੱਜੀ ਅਨੁਭਵ ਵਜੋਂ ਜਾਣਦੇ ਹੋ। ਇਸ ਨੂੰ ਦੁਬਾਰਾ, ਅਤੇ ਦੁਬਾਰਾ, ਅਤੇ ਦੁਬਾਰਾ ਜਾਂਚੋ.

ਉਸ ਨੇ ਕੀ ਕਿਹਾ ਸੀ? ਸਾਨੂੰ ਇਸਨੂੰ ਸ਼ਬਦ ਨਾਲ ਦੁਬਾਰਾ, ਅਤੇ ਦੁਬਾਰਾ, ਅਤੇ ਦੁਬਾਰਾ ਜਾਂਚਣਾ ਚਾਹੀਦਾ ਹੈ। ਤੁਸੀਂ ਇਸਨੂੰ ਸ਼ਬਦ ਨਾਲ ਕਿਵੇਂ ਜਾਂਚ ਸਕਦੇ ਹੋ? ਅੱਜ ਲਈ ਸ਼ਬਦ ਕੀ ਹੈ? ਉਵੇਂ ਹੀ ਜਿਵੇਂ ਇਹ ਸ਼ੁਰੂ ਤੋਂ ਰਿਹਾ ਹੈ , ਬਾਈਬਲ.

ਪਰਮੇਸ਼ੁਰ ਆਪਣੇ ਬਚਨ ਦਾ ਵਿਆਖਿਆਕਾਰ ਕਿਸ ਨੂੰ ਕਹਿੰਦਾ ਹੈ? ਮੈਨੂੰ? ਤੁਹਾਡਾ ਪਾਦਰੀ? ਨਹੀਂ, ਇਸ ਸਮੇਂ ਲਈ ਪਰਮੇਸ਼ੁਰ ਦਾ ਪ੍ਰਮਾਣਿਤ ਨਬੀ ਸ਼ਬਦ ਦਾ ਇੱਕੋ ਇੱਕ ਅਨੁਵਾਦਕ ਹੈ। ਇਸ ਲਈ, ਤੁਹਾਨੂੰ ਹਰ ਉਸ ਸ਼ਬਦ ਦੀ ਜਾਂਚ ਕਰਨੀ ਚਾਹੀਦੀ ਹੈ ਜੋ ਕੋਈ ਵੀ ਕਹਿੰਦਾ ਹੈ, ਅਤੇ ਦੁਬਾਰਾ, ਅਤੇ ਦੁਬਾਰਾ ਟੇਪਾਂ ਨਾਲ!

ਜੇ ਇਹ ਕਥਨ ਸੱਚ ਹੈ, ਅਤੇ ਤੁਸੀਂ ਮੰਨਦੇ ਹੋ ਕਿ ਕੋਈ ਵੀ ਵਿਅਕਤੀ, ਜਾਂ ਕੋਈ ਪਾਦਰੀ ਜੋ ਸਭ ਤੋਂ ਮਹੱਤਵਪੂਰਨ ਕੰਮ ਕਰ ਸਕਦਾ ਹੈ, ਉਹ ਪਲੇ ਦਬਾਉਣਾ ਹੈ, ਤਾਂ ਇਹ ਕਹਿਣਾ ਇੰਨਾ ਔਖਾ ਕਿਉਂ ਹੈ ਜੋ ਵੀ ਸੰਦੇਸ਼ ‘ਤੇ ਵਿਸ਼ਵਾਸ ਕਰਨ ਦਾ ਦਾਅਵਾ ਕਰਦਾ ਹੈ? ਕਿਉਂਕਿ ਉਹ ਇਸ ‘ਤੇ ਵਿਸ਼ਵਾਸ ਨਹੀਂ ਕਰਦੇ ਹਨ।

ਤੁਹਾਡਾ ਅੰਤਮ ਫੈਸਲਾ ਕੀ ਹੈ? ਮੇਰੇ ਅਤੇ ਮੇਰੇ ਘਰ ਲਈ, ਅਸੀਂ ਇਸ ਸੰਦੇਸ਼ ਅਤੇ ਰੱਬ ਦੇ ਦੂਤ, ਟੇਪਾਂ ਦੇ ਨਾਲ ਰਹਾਂਗੇ। ਸਾਡਾ ਮੰਨਣਾ ਹੈ ਕਿ ਟੇਪਾਂ ‘ਤੇ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣਨ ਤੋਂ ਇਲਾਵਾ ਹੋਰ ਕੁਝ ਵੀ ਮਹੱਤਵਪੂਰਨ ਨਹੀਂ ਹੈ।

  • ਕੇਵਲ ਇੱਕ ਹੀ ਯਹੋਵਾਹ ਇੰਜ ਫਰਮਾਉਂਦਾ ਹੈ ਦੀ ਆਵਾਜ਼ ਹੈ ।
  • ਸਿਰਫ਼ ਇੱਕ ਹੀ ਆਵਾਜ਼ ਹੈ ਜਿਸ ਨੂੰ ਅੱਗ ਦੇ ਥੰਮ੍ਹ ਨੇ ਸਾਬਤ ਕੀਤਾ ਹੈ।
  • ਕੇਵਲ ਇੱਕ ਹੀ ਸੱਤਵਾਂ ਦੂਤ ਹੈ।
  • ਕੇਵਲ ਇੱਕ ਹੀ ਅਵਾਜ਼ ਹੈ ਜਿਸ ‘ਤੇ ਦੁਲਹਨ ਸਹਿਮਤ ਹੋ ਸਕਦੀ ਹੈ
  • ਇਸ ਪੀੜ੍ਹੀ ਲਈ ਰੱਬ ਦੀ ਇੱਕ ਹੀ ਆਵਾਜ਼ ਹੈ।

ਜੇਕਰ ਤੁਹਾਡੇ ਕੋਲ ਇਹੀ ਪਰਕਾਸ਼ਨ ਹੈ, ਤਾਂ ਮੇਰੇ ਨਾਲ ਅਤੇ ਦੁਨੀਆ ਭਰ ਦੇ ਵਿਸ਼ਵਾਸੀਆਂ ਦੇ ਇੱਕ ਛੋਟੇ ਸਮੂਹ ਵਿੱਚ ਸ਼ਾਮਲ ਹੋਵੋ ਜੋ ਇਸ ਗੱਲ ਨੂੰ ਮੰਨਦੇ ਹਨ, ਐਤਵਾਰ ਨੂੰ ਦੁਪਹਿਰ 12:00 ਵਜੇ, ਜੇਫਰਸਨਵਿਲ ਸਮੇਂ, ਜਿਵੇਂ ਕਿ ਅਸੀਂ ਸੁਣਦੇ ਹਾਂ ਅਤੇ ਆਪਣਾ ਅੰਤਮ ਫੈਸਲਾ ਲੈਂਦੇ ਹਾਂ: ਮੈਂਨੂੰ ਮਸੀਹ ਕਹੇ ਜਾਣ ਵਾਲੇ ਯਿਸ਼ੂ ਦੇ ਨਾਲ ਕੀ ਕਰਨਾ ਚਾਹੀਦਾ ਹੈ? 63-1124M.

ਭਾਈ ਜੋਸਫ ਬ੍ਰੈਨਹੈਮ