24-0218 ਰੱਬ ਦਾ ਪ੍ਰਗਟਾਵਾ

BranhamTabernacle.org

ਪਿਆਰੀ ਪਰਦੇ ਦੇ ਪਿੱਛੇ ਦੀ ਲਾੜੀ,

ਮੈਂ ਤੁਹਾਨੂੰ ਵਾਰ-ਵਾਰ ਕਿਉਂ ਦੱਸਦਾ ਰਹਿੰਦਾ ਹਾਂ, ” ਪਲੇ ਦਬਾਉਣਾ ਸਭ ਤੋਂ ਮਹੱਤਵਪੂਰਨ ਕੰਮ ਹੈ ਜੋ ਤੁਸੀਂ ਕਰ ਸਕਦੇ ਹੋ”? ਮੈਂ ਪਾਦਰੀਆਂ ਨੂੰ ਕਿਉਂ ਕਹਿੰਦਾ ਰਹਿੰਦਾ ਹਾਂ, ” ਭਾਈ ਬ੍ਰਾਨਹੈਮ ਨੂੰ ਆਪਣੇ ਪੁਲਪਿਟ ਉੱਤੇ ਵਾਪਸ ਰੱਖੋ”?

ਇਹ ਸਿਰਫ਼ ਇੰਨਾ ਹੀ ਸਧਾਰਨ ਹੈ। ਟੇਪ ‘ਤੇ ਸੱਤਵੇਂ ਦੂਤ ਸੰਦੇਸ਼ਵਾਹਕ ਦੀ ਆਵਾਜ਼ ਨੂੰ ਸੁਣਨਾ, ਇਹੀ ਜੀਵਤ ਸ਼ਬਦ ਨੂੰ ਸੁਣਨਾ ਹੈ.

ਲੋਕਾਂ ਦੇ ਸਾਮ੍ਹਣੇ, ਰੱਬ ਨੇ ਦੁਬਾਰਾ ਪਰਦਾ ਪਾ ਦਿੱਤਾ ਅਤੇ, ਪਰਦੇ ਦੁਆਰਾ, ਮੂਸਾ ਨੂੰ ਸਹੀ ਠਹਿਰਾਇਆ, ਆਪਣੇ ਆਪ ਨੂੰ ਉਸੇ ਅੱਗ ਨਾਲ ਢੱਕ ਕੇ ,ਉਹੀ ਅੱਗ ਦਾ ਥੰਮ੍ਹ ਹੇਠਾਂ ਆਇਆ। ਉਦੋਂ ਤੋਂ…, ਤਾਂ ਜੋ ਉਹ ਸਿਰਫ਼ ਪਰਮੇਸ਼ੁਰ ਦਾ ਬਚਨ ਉਨ੍ਹਾਂ ਤੋਂ ਸੁਣ ਸਕਣ। ਕੀ ਤੁਸੀਂ ਇਹ ਸਮਝਿਆ? ਸਿਰਫ਼ ਸ਼ਬਦ, ਉਨ੍ਹਾਂ ਨੇ ਉਸਦੀ ਆਵਾਜ਼ ਸੁਣੀ। ਕਿਉਂਕਿ, ਮੂਸਾ, ਉਨ੍ਹਾਂ ਲਈ, ਜੀਉਂਦਾ ਬਚਨ ਸੀ।

ਜਿਉਂਦੇ ਸੇਵਕ ਬਾਰੇ ਗੱਲ ਕਰੋ! ਟੇਪ ‘ਤੇ ਜੋ ਆਵਾਜ਼ ਅਸੀਂ ਸੁਣ ਰਹੇ ਹਾਂ ਉਹ ਸਾਡੇ ਦਿਨ ਲਈ ਜੀਵਤ ਬਚਨ ਦੀ ਆਵਾਜ਼ ਹੈ। ਸਾਧਾਰਨ ਤੌਰ ਤੇ ਇਸ ਤੋਂ ਵੱਧ ਕੁਝ ਨਹੀਂ ਹੋ ਸਕਦਾ.

ਮੂਸਾ ਦੇ ਦਿਨਾਂ ਵਿੱਚ, ਸਿਰਫ਼ ਇਸਰਾਏਲ ਦੇ ਬੱਚੇ ਜੋ ਡੇਰੇ ਵਿੱਚ ਸਨ, ਉਸਦੀ ਅਵਾਜ਼ ਸੁਣ ਸਕਦੇ ਸਨ। ਪਰ ਅੱਜ, ਪਰਮੇਸ਼ੁਰ ਚਾਹੁੰਦਾ ਸੀ ਕਿ ਸੰਸਾਰ ਉਸਦੀ ਅਵਾਜ਼ ਸੁਣੇ, ਇਸ ਲਈ ਉਸਨੇ ਇਸਨੂੰ ਟੇਪ ‘ਤੇ ਰਿਕਾਰਡ ਕੀਤਾ ਸੀ, ਤਾਂ ਜੋ ਉਸਦੀ ਲਾੜੀ ਜੀਵਤ ਬਚਨ ਦੀ ਆਵਾਜ਼ ਸੁਣ ਸਕੇ।

ਪਰਮੇਸ਼ੁਰ ਨੇ ਉਹਨਾਂ ਨੂੰ ਆਪਣੇ ਬਚਨ ਬੋਲਣ ਲਈ ਆਪਣੇ ਆਪ ਨੂੰ ਨਬੀ ਵਿੱਚ ਪਰਦਾ ਕਰ ਲਿਆ ਸੀ। ਉਸਨੇ ਇਹੀ ਕੀਤਾ ਸੀ। ਮੂਸਾ ਲੋਕਾਂ ਲਈ ਉਹ ਜੀਵਤ ਬਚਨ ਸੀ, ਜੋ ਅੱਗ ਦੇ ਥੰਮ੍ਹ ਦੁਆਰਾ ਢੱਕਿਆ ਹੋਇਆ ਸੀ।

ਜੇ ਤੁਹਾਡੇ ਕੋਲ ਸਾਡੇ ਦਿਨ ਲਈ ਇਸਦਾ ਪ੍ਰਕਾਸ਼ ਨਹੀਂ ਹੈ, ਤਾਂ ਤੁਸੀਂ ਯਿਸੂ ਮਸੀਹ ਦੀ ਲਾੜੀ ਨਹੀਂ ਹੋ ਸਕਦੇ. ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਸੀਂ ਯਿਸੂ ਮਸੀਹ ਦੀ ਲਾੜੀ ਹੋ ਅਤੇ ਤੁਹਾਨੂੰ ਇਹ ਕਹਿਣਾ ਪਏਗਾ, “ਟੇਪਾਂ ਨੂੰ ਸੁਣਨ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ, ਕਿਉਂਕਿ ਇਹ ਪਰਮੇਸ਼ੁਰ ਦੀ ਅਵਾਜ਼ ਹੈ ਜੋ ਤੁਹਾਡੇ ਕੰਨਾਂ ਨਾਲ ਗੱਲ ਕਰ ਰਹੀ ਹੈ।”

ਬਹੁਤ ਸਾਰੇ ਲੋਕ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਕਹਿੰਦੇ ਹਨ ਕਿ ਅਸੀਂ ਨਬੀ ‘ਤੇ ਬਹੁਤ ਜ਼ਿਆਦਾ ਧਿਆਨ ਦੇ ਰਹੇ ਹਾਂ; ਅਸੀਂ ਉਸਦੀ ਪੂਜਾ ਕਰ ਰਹੇ ਹਾਂ। ਮੇਰੇ ਦੋਸਤੋ, ਉਹ ਤੇ ਉਹ ਹੈ ਜਿਸਨੇ ਇਹ ਗੱਲਾਂ ਕਹੀਆਂ, ਮੈਂ ਨਹੀਂ। ਮੈਂ ਕੇਵਲ ਸ਼ਬਦ ਦਾ ਹਵਾਲਾ ਦੇ ਰਿਹਾ ਹਾਂ।

ਜਿਵੇਂ ਕਿ ਇਹ ਹਰ ਯੁੱਗ ਵਿੱਚ ਕੀਤਾ ਜਾਂਦਾ ਸੀ, ਦੈਵਿਕਤਾ ਮਨੁੱਖੀ ਸਰੀਰ ਵਿੱਚ ਪਰਦਾ ਸੀ। ਧਿਆਨ ਦਿਓ, ਉਸਨੇ ਇਹ ਕੀਤਾ. ਉਹ ਨਬੀ ਦੈਵਿਕਤਾ ਸਨ, ਇਹ ਓਹਨਾ ਵਿਚ ਪਰਦਾ ਸੀ। ਉਹ ਪਰਮੇਸ਼ੁਰ ਦਾ ਬਚਨ ਸਨ (ਕੀ ਇਹ ਸਹੀ ਹੈ?) ਮਨੁੱਖੀ ਸਰੀਰ ਵਿੱਚ ਪਰਦਾ ਸਨ। ਇਸ ਲਈ, ਉਨ੍ਹਾਂ ਨੇ ਨਾ ਤੇ ਸਾਡੇ ਮੂਸਾ ਵੱਲ ਧਿਆਨ ਨਹੀਂ ਦਿੱਤਾ, ਨਾ ਹੀ, ਦੇਖੋ ,ਯਿਸੂ ਵੱਲ.

ਅਸੀਂ ਕਿਸੇ ਆਦਮੀ ਦੀ ਨਹੀਂ, ਪਰ ਪਰਮੇਸ਼ੁਰ ਦੀ ਆਰਾਧਨਾ ਕਰ ਰਹੇ ਹਾਂ, ਜੋ ਪਰਦਾ ਹੈ ਅਤੇ ਆਪਣੇ ਆਪ ਨੂੰ ਨਬੀ ਰਾਹੀਂ ਪ੍ਰਗਟ ਕਰਦਾ ਹੈ। ਇਸ ਨੂੰ ਸਮਝਣ ਅਤੇ ਵਿਸ਼ਵਾਸ ਕਰਨ ਲਈ, ਤੁਹਾਨੂੰ ਇਹ ਕਰਨਾ ਚਾਹੀਦਾ ਹੈ।

ਤੁਸੀਂ ਹੁਣ ਉਸ ਪਰਦੇ ਦੇ ਪਿੱਛੇ ਨਹੀਂ ਹੋ, ਛੋਟੇ ਬੱਚਿਓ, ਪਰਮੇਸ਼ੁਰ ਤੁਹਾਡੇ ਸਾਹਮਣੇ ਪੂਰੀ ਤਰ੍ਹਾਂ ਦ੍ਰਿਸ਼ ਆ ਗਿਆ ਹੈ।

ਅਸੀਂ ਹੁਣ ਉਸ ਪਰਦੇ ਦੇ ਪਿੱਛੇ ਨਹੀਂ ਹਾਂ, ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਆਪਣੇ ਆਪ ਨੂੰ ਸਪਸ਼ਟ ਰੂਪ ਵਿੱਚ ਪ੍ਰਗਟ ਕਰ ਰਿਹਾ ਹੈ। ਇਹ ਪ੍ਰਗਟ ਹੋ ਚੁੱਕਿਆ ਹੈ ਕਿ ਟੇਪਾਂ ‘ਤੇ ਉਸ ਆਵਾਜ਼ ਨੂੰ ਸੁਣਨਾ ਹੀ ਪਰਮੇਸ਼ੁਰ ਦਾ ਆਪਣੀ ਲਾੜੀ ਨਾਲ ਗੱਲ ਕਰਨਾ ਹੈ. ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹ ਅੱਜ ਲਈ ਉਸਦਾ ਪ੍ਰਦਾਨ ਕੀਤਾ ਰਸਤਾ ਹੈ।

ਅਸੀਂ ਸਿਰਫ਼ ਉਸ ਆਵਾਜ਼ ਨੂੰ ਆਮੀਨ ਕਹਿ ਸਕਦੇ ਹਾਂ, ਕਿਸੇ ਹੋਰ ਨੂੰ ਨਹੀਂ। ਉਹ ਆਵਾਜ਼ ਸਾਨੂੰ ਪ੍ਰਚਾਰ ਕਰੇਗੀ, ਸਿਖਿਆ ਦੇਵੇਗੀ ਅਤੇ ਸਬ ਕੁਝ ਪ੍ਰਗਟ ਕਰੇਗੀ ਜੋ ਸਾਨੂੰ ਜਾਣਨ ਦੀ ਲੋੜ ਹੈ। ਉਹ ਆਵਾਜ਼ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਨਾਲ ਜਾਣ ਪਛਾਣ ਕਰਵਾਏਗੀ। ਉਹ ਆਵਾਜ਼ ਹੀ ਉਹ ਸਬ ਕੁਝ ਹੈ ਜੋ ਅਸੀਂ ਚਾਹੁੰਦੇ ਹਾਂ ਅਤੇ ਜਿਸਦੀ ਸਾਨੂੰ ਲੋੜ ਹੈ।

ਅਸੀਂ ਪੰਜ ਪੱਖੀ ਸੇਵਕਾਈ ਲਈ ਧੰਨਵਾਦੀ ਹਾਂ ਜੋ ਪਰਮੇਸ਼ੁਰ ਲੋਕਾਂ ਨੂੰ ਉਸ ਆਵਾਜ਼ ਵੱਲ ਇਸ਼ਾਰਾ ਕਰਨ ਲਈ ਵਰਤ ਰਿਹਾ ਹੈ; ਉਨ੍ਹਾਂ ਪਾਦਰੀਆਂ ਨੂੰ ਜਿਨ੍ਹਾਂ ਨੇ ਦਰਸ਼ਨ ਨੂੰ ਫੜ ਲਿਆ ਹੈ ਅਤੇ ਉਨ੍ਹਾਂ ਨੂੰ ਇਹ ਪ੍ਰਕਾਸ਼ਨ ਹੈ ਕਿ ਉਨ੍ਹਾਂ ਦੇ ਚਰਚਾਂ ਵਿੱਚ ਟੇਪਾਂ ਚਲਾਉਣਾ ਸਭ ਤੋਂ ਵੱਡਾ ਕੰਮ ਹੈ ਜੋ ਉਹ ਆਪਣੇ ਲੋਕਾਂ ਲਈ ਕਰ ਸਕਦੇ ਹਨ।

ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਇਸ ਐਤਵਾਰ ਦੁਪਹਿਰ 12:00 ਵਜੇ ਜੇਫਰਸਨਵਿਲੇ ਦੇ ਸਮੇਂ ‘ਤੇ ਸਾਡੇ ਨਾਲ ਉਸ ਮਹਾਨ ਜਿਉਂਦੇ ਸ਼ਬਦ ਦੀ ਆਵਾਜ਼ ਨੂੰ ਸੁਣੋ, ਜਿਵੇਂ ਕਿ ਅਸੀਂ ਇਸਨੂੰ ਪ੍ਰਗਟ ਹੁੰਦੇ ਹੋਏ ਸੁਣਦੇ ਹਾਂ : ਰੱਬ ਦਾ ਪ੍ਰਗਟਾਵਾ 64-0614M।

ਭਾਈ ਜੋਸਫ ਬ੍ਰੈਨਹੈਮ